ਪਿੰਡ ਬੁੜੈਲ ਵਿਖੇ ਕੌਮੀ ਅਬਾਦੀ ਰਜਿਸਟਰ ਬਾਈਕਾਟ ਲਈ ਕਮੇਟੀ ਜਥੇਬੰਦ।
ਕੱਲ੍ਹ ਨੌਜਵਾਨ ਭਾਰਤ ਸਭਾ ਇਕਾਈ ਚੰਡੀਗੜ੍ਹ ਵੱਲੋਂ ਪਿੰਡ ਬੁੜੈਲ (ਸੈਕਟਰ 35, ਚੰਡੀਗੜ੍ਹ) ਵਿੱਚ ਔਰਤਾਂ ਦੀ ਮੀਟਿੰਗ ਕੀਤੀ ਗਈ ਅਤੇ ਜਨਤਕ ਜਥੇਬੰਦੀਆਂ ਦੇ ਸੱਦੇ ਤੇ ਕੌਮੀ ਅਬਾਦੀ ਰਜਿਸਟਰ ਦੇ ਬਾਈਕਾਟ ਲਈ ਕਮੇਟੀ ਜਥੇਬੰਦ ਕੀਤੀ ਗਈ| ਇਸ ਮੌਕੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਐੱਨ.ਪੀ.ਆਰ. ਬਾਈਕਾਟ ਕਮੇਟੀ ਵੱਲੋਂ ਅੰਕੜੇ ਇਕੱਠੇ ਕਰਨ ਆਈਆਂ ਟੀਮਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਕਿਸੇ ਵੀ ਹਾਲਤ ਆਬਾਦੀ ਰਜਿਸਟਰ ਦੇ ਅੰਕੜੇ ਇਕੱਠੇ ਨਹੀਂ ਕਰਨ ਦਿੱਤੇ ਜਾਣਗੇ।
ਉਹਨਾਂ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅਸਲ ਵਿੱਚ ਅਬਾਦੀ ਰਜਿਸਟਰ ਦੇ ਅੰਕੜੇ ਨਾਗਰਿਕਤਾ ਰਜਿਸਟਰ ਅਤੇ ਨਾਗਰਿਕਤਾ ਸੋਧ ਕਨੂੰਨ ਨੂੰ ਚੋਰ ਦਰਵਾਜੇ ਤੋਂ ਲਾਗੂ ਕਰਨ ਦਾ ਹੀ ਅਮਲ ਹਨ। ਉਹਨਾਂ ਨਾਗਰਿਕਤਾ ਕਨੂੰਨ ਤੇ ਦੋਵੇਂ ਰਜਿਸਟਰਾਂ ਨੂੰ ਪੂਰੀ ਤਰ੍ਹਾਂ ਫਿਰਕੂ ਤੇ ਗੈਰ ਜਮਹੂਰੀ ਕਰਾਰ ਦਿੱਤਾ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਅਬਾਦੀ ਰਜਿਸਟਰ ਦੇ ਬਾਈਕਾਟ ਲਈ ਵੱਡੀ ਗਿਣਤੀ ਵਿੱਚ ਕਮੇਟੀਆਂ ਜਥੇਬੰਦ ਕੀਤੀਆਂ ਜਾਣਗੀਆਂ। ਨਮਿਤਾ ਨੇ ਕੌਮੀ ਨਾਗਰਿਕਤਾ ਰਜਿਸਟਰ ਦੇ ਮਸਲੇ ਤੇ ਕੈਪਟਨ ਸਰਕਾਰ ਦੇ ਦੋਗਲੇ ਰਵਈਏ ਦੀ ਸਖਤ ਨਿਖੇਧੀ ਕੀਤੀ।
No comments:
Post a Comment