Monday, 9 December 2019

ਹੰਬੜਾਂ ਕਤਲ ਕਾਂਡ ਮਾਮਲੇ 'ਚ ਹੱਕ ਮੰਗਦੇ ਆਗੂਆਂ 'ਤੇ ਝੂਠੇ ਪਰਚੇ ਤੁਰਤਪੈਰ ਰੱਦ ਕਰਕੇ ਰਿਹਾ ਕਰਨ ਦੀ ਮੰਗ

ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਛਿੰਦਰਪਾਲ ਅਤੇ ਮਾਨਵਜੋਤ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਮੰਗ ਕੀਤੀ ਕਿ ਹੰਬੜਾਂ ਕਤਲ ਕਾਂਡ ਦੇ ਪੀੜਿਤਾਂ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਕਰ ਰਹੇ ਆਗੂਆਂ ਨੂੰ ਤੁਰਤਪੈਰ ਰਿਹਾ ਕੀਤਾ ਜਾਵੇ। ਉਹਨਾਂ ਕਿਹਾ ਕਿ ਪੁਲਿਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਥਾਵੇਂ ਸੰਘਰਸ਼ੀ ਆਗੂਆਂ ਨੂੰ ਝੂਠੇ ਕੇਸਾਂ ਚ ਮੜ੍ਹ ਕੇ ਮਾਮਲੇ ਨੂੰ ਰਫ਼ਾ ਦਫ਼ਾ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ 15 ਸਾਲਾਂ ਬਾਲ ਮਜ਼ਦੂਰ ਦੇ ਕੀਤੇ ਕਤਲ ਦੇ ਮਸਲੇ ਚ ਇਨਸਾਫ ਲਈ ਜੂਝ ਰਹੇ ਸਾਥੀਆਂ ਨੂੰ ਪਿਛਲੇ ਲਗਭਗ 3 ਹਫਤਿਆਂ ਤੋਂ ਜੇਲ ਚ ਡੱਕ ਕੇ ਰੱਖਿਆ ਹੋਇਆ ਹੈ। ਜਿਸ ਵਿੱਚ ਪੇਂਡੂ, ਸਨਅਤੀ ਕਾਮਿਆਂ ਦੀਆਂ ਜਥੇਬੰਦੀਆਂ ਸਮੇਤ ਨੌਜਵਾਨ ਭਾਰਤ ਸਭਾ ਦੇ ਕਾਰਕੁੰਨ ਵੀ ਗ੍ਰਿਫਤਾਰ ਹਨ। ਇਸ ਮਸਲੇ ਨੂੰ ਲੈਕੇ ਬਣੀ ਸੰਘਰਸ਼ ਕਮੇਟੀ ਵੱਲੋਂ ਦੋ ਵਾਰ ਠਾਣੇ ਅੱਗੇ ਧਰਨਾ ਲਾਇਆ ਜਾ ਚੁੱਕਾ ਹੈ, ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਦੀ ਕਚਹਿਰੀ ਵਿੱਚ ਆਗੂਆਂ ਤੇ ਪਾਏ ਝੂਠੇ ਪਰਚੇ ਰੱਦ ਕਰਨ ਦਾ ਵਾਅਦਾ ਕੀਤਾ ਸੀ, ਜੋ ਹੁਣ ਤੱਕ ਪੂਰ ਨਹੀਂ ਚੜ੍ਹਿਆ। ਨੌਭਾਸ ਆਗੂਆਂ ਨੇ ਕਿਹਾ ਪੁਲਿਸ ਦੀ ਇਸ ਵਾਦਾਖਿਲਾਫੀ ਵਿਰੁੱਧ ਲੋਕਾਂ ਅੰਦਰ ਲੁਧਿਆਣਾ ਪੁਲਿਸ ਪ੍ਰਸ਼ਾਸ਼ਨ ਪ੍ਰਤੀ ਭਾਰੀ ਰੋਸ ਹੈ। ਬਿਆਨ ਜਾਰੀ ਕਰਦਿਆਂ ਆਗੂਆਂ ਨੇ ਕਿਹਾ ਕਿ ਜੇ ਲੋਕ ਆਗੂਆਂ ਤੇ ਪਾਏ ਝੂਠੇ ਪਰਚੇ ਰੱਦ ਕਰਕੇ ਤੁਰਤ ਰਿਹਾ ਨਹੀਂ ਕੀਤਾ ਜਾਵੇਗਾ, ਤਾਂ ਲੁਧਿਆਣਾ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੇ ਬਰਖਿਲਾਫ ਵੱਡੀ ਪੱਧਰ ਤੇ ਸੰਘਰਸ਼ ਵਿਢਿਆ ਜਾਵੇਗਾ। ਉਹਨਾਂ ਸੰਘਰਸ਼ ਕਮੇਟੀ ਦੇ ਸੱਦੇ ਤੇ ਅਗਲੀ ਵਿਉਂਤਬੰਦੀ ਵਿੱਚ ਵਧ ਚੜ੍ਹਕੇ ਸ਼ਾਮਿਲ ਹੋਣ ਐਲਾਨ ਵੀ ਕੀਤਾ।

No comments:

Post a Comment