Friday, 27 December 2019

ਪੋਲ੍ਹ ਖੋਲ੍ਹ ਮੁਹਿੰਮ-2019 ਦੇ ਨਾਹਰੇ

ਵੋਟਾਂ ਨੇ ਨਹੀਂ ਲਾਉਣਾ ਪਾਰ,

ਲੜਨਾ ਪੈਣਾ ਬੰਨ੍ਹ ਕਤਾਰ।


ਹੱਲ ਨਾ ਵੋਟ ਸਿਆਸਤ ਕੋਲ,

ਦੁੱਖ ਦੇ ਦਾਰੂ ਸਾਂਝੇ ਘੋਲ।


ਸਾਰੇ ਵੋਟ ਬਟੋਰੂ ਟੋਲੇ,

ਬਿਰਲੇ ਟਾਟਿਆਂ ਦੇ ਨੇ ਗੋਲੇ।


ਜਾਤ ਧਰਮ ਦੀ ਪਾਟਕ ਪਾਉਂਦੇ,

ਲੋਕ ਘੋਲ਼ਾਂ ਤੋਂ ਸੁਰਤ ਭੁਮਾਉਂਦੇ।


ਵਾਅਦੇ ਕਰਦੇ ਲੋਕਾਂ ਨਾਲ,

ਜੁੜ ਜੁੜ ਬਹਿੰਦੇ ਜੋਕਾਂ ਨਾਲ।


ਪਾਕੇ ਲੋਕ ਹਿਤਾਂ ਦੇ ਪਰਦੇ,

ਸੱਜਣ ਠੱਗ ਗੱਦੀਆਂ ਲਈ ਲੜ੍ਹਦੇ।


ਸਾਥੋਂ ਖੋਹ ਵੱਡਿਆਂ ਨੂੰ ਛੋਟਾਂ,

ਲੁੱਟ ਤੇ ਮੋਹਰ ਲਵਾਉਂਦੀਆਂ ਵੋਟਾਂ।


ਨਿੱਜੀਕਰਨ ਦੀ ਫੜ ਤਲਵਾਰ,

ਛਾਂਗਣ ਲੋਕਾਂ ਦਾ ਰੁਜ਼ਗਾਰ।


ਵੋਟਾਂ ਵੇਲੇ ਬਾਪੂ ਕਹਿੰਦੇ,

ਮੁੜ੍ਹਕੇ ਸਾਡੀ ਸਾਰ ਨਾ ਲੈਂਦੇ।


ਚੋਣਾਂ ਜੋਕਾਂ ਦਾ ਢਕਵੰਜ,

ਮੁਕਤੀ ਕਰੂ ਹੱਕਾਂ ਦੀ ਜੰਗ।


ਵੋਟਾਂ ਤੋਂ ਭਲੇ ਦੀ ਝਾਕ ਛੱਡੋ,

ਸੰਘਰਸ਼ਾਂ ਦੇ ਝੰਡੇ ਗੱਡੋ।


ਵੋਟ ਬਟੋਰੁ ਟੋਲਿਆਂ ਦਾ ਫਾਹਾ ਵੱਢੋ,

ਚੋਣਾਂ ਦੇ ਵਿੱਚ ਨੋਟਾ NOTA ਦੱਬੋ।

No comments:

Post a Comment