ਜ਼ਿਕਰਯੋਗ ਹੈ ਮਾਨਸਾ ਪੁਲਿਸ ਵੱਲੋਂ ਰੋੜੀ (ਹਰਿਆਣਾ )ਦੀ ਹੱਦ 'ਤੇ ਨਾਕਾ ਲਾਇਆ ਹੋਇਆ ਹੈ। ਜਿਸ ਨਾਲ ਰੋਡ਼ੀ ਤੇ ਹੋਰ ਨੇੜੇ ਪਿੰਡਾਂ ਦੇ ਲੋਕ ਨਿੱਤ ਠਿੱਠ ਹੋ ਰਹੇ ਹਨ। ਪਿੰਡ ਰੋੜੀ ਪੰਜਾਬ-ਹਰਿਆਣਾ ਹੱਦ 'ਤੇ ਪੈਂਦਾ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਰੋਜਾਨਾ ਦੇ ਕੰਮ ਕਾਰ ਲਈ ਸਰਦੂਲਗੜ੍ਹ ਜਾਂਦੇ ਹਨ ਤੇ ਕਾਫੀ ਲੋਕਾਂ ਦੇ ਖੇਤ ਵੀ ਪੰਜਾਬ ਵਾਲੇ ਪਾਸੇ ਹਨ। ਪਰ ਪੰਜਾਬ ਪੁਲਿਸ ਸ਼ਰੇਆਮ ਗੁੰਡਾਗਰਦੀ 'ਤੇ ਉੱਤਰੀ ਹੋਈ ਸੀ ਤੇ ਕਿਸੇ ਨੂੰ ਪੰਜਾਬ ਵੱਲ ਟੱਪਣ ਨਹੀਂ ਦਿੱਤਾ ਜਾਂਦਾ, ਇਥੋਂ ਤੱਕ ਕਿ ਐਮਰਜੈਂਸੀ ਹਾਲਤਾਂ 'ਚ ਵੀ ਨਹੀਂ ਜਾਣ ਦਿੱਤਾ ਜਾਂਦਾ। ਲੋਕਾਂ ਦੀ ਕਈ ਬਾਰੀ ਪੰਜਾਬ ਪੁਲਿਸ ਨਾਲ ਤਲਖੀ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਵੀ ਛਿੱਕੇ ਟੰਗ ਕੇ ਮਾਨਸਾ ਪੁਲਿਸ ਨੇ ਇਹ ਨਾਕਾ ਲਾਇਆ ਹੋਇਆ ਹੈ। ਅੱਜ ਇਸ ਮਸਲੇ ਨੂੰ ਲੈਕੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੇ ਪੁਲਿਸ ਖਿਲਾਫ ਧਰਨਾ ਲਾਇਆ ਗਿਆ ਤੇ ਨਾਕਾ ਚੱਕਣ ਦੀ ਮੰਗ ਕੀਤੀ। ਲੋਕ ਰੋਹ ਨੂੰ ਵੇਖਦਿਆਂ ਧਰਨੇ ਮੌਕੇ ਪਹੁੰਚੇ ਅਫਸਰਾਂ ਨੇ ਭਰੋਸਾ ਦਿੱਤਾ ਕਿ ਐਮਰਜੈਂਸੀ ਸੇਵਾਵਾਂ ਛੇਤੀ ਹੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਤੇ ਨਾਕਾ ਲਈ ਸੋਮਵਾਰ ਤੱਕ ਦਾ ਸਮਾਂ ਮੰਗਿਆ ਹੈ। ਇਸ ਭਰੋਸੇ ਤੋਂ ਬਾਅਦ ਨੌਜਵਾਨ ਭਾਰਤ ਸਭਾ ਦੇ ਆਗੂ ਵਕੀਲ ਰੋੜੀ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਨਾਕਾ ਨਾ ਚੱਕਿਆ ਤਾਂ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਜਾਰੀਕਰਤਾ,
ਵਕੀਲ ਸਿੰਘ ਰੋਡ਼ੀ, ਸਕੱਤਰ
ਨੌਜਵਾਨ ਭਾਰਤ ਸਭਾ, ਇਕਾਈ ਰੋੜੀ (ਸਰਸਾ)
+91 98960 01627
No comments:
Post a Comment