ਨੌਜਵਾਨ ਭਾਰਤ ਸਭਾ NAUJAWAN BHARAT SABHA

ਦੇਸ਼ ਦੀ ਜਵਾਨੀ ਨੂੰ ਇਨਕਲਾਬੀ ਲੀਹਾਂ ਉੱਤੇ ਜਥੇਬੰਦ ਕਰਕੇ ਇਨਕਲਾਬੀ ਤਬਦੀਲੀ ਦੇ ਕਾਜ ਨੂੰ ਪ੍ਰਣਾਈ ਨੌਜਵਾਨ ਜਥੇਬੰਦੀ!!

Saturday, 20 September 2014

ਕਾਲਾ ਕਨੂੰਨ ਮਨਸੂਖ ਕਰਵਾਉਣ ਲਈ 1 ਅਕਤੂਬਰ ਨੂੰ ਬਰਨਾਲ਼ੇ ਪੁੱਜੋ (ਪੋਸਟਰ)


at September 20, 2014 No comments:
Email ThisBlogThis!Share to XShare to FacebookShare to Pinterest
Labels: ਪੋਸਟਰ
Newer Posts Older Posts Home
Subscribe to: Posts (Atom)

ਹੌਲੀ ਹੌਲੀ ਮਰਨਾ...

ਉਹ ਜੋ
ਆਦਤ ਦਾ ਗੁਲਾਮ ਬਣ ਜਾਂਦਾ ਹੈ
ਇੱਕੋ ਰਸਤੇ ਚਲਦਾ ਹੈ
ਕਦੇ ਰਫ਼ਤਾਰ ਨਹੀਂ ਬਦਲਦਾ
ਜੋ ਕੱਪੜਿਆਂ ਦਾ ਰੰਗ ਬਦਲਣ ਲਈ ਵੀ
ਜੋਖ਼ਮ ਨਹੀਂ ਉਠਾਉਂਦਾ।
ਜੋ ਬੋਲਦਾ ਨਹੀਂ ਤੇ ਮਹਿਸੂਸ ਨਹੀਂ ਕਰਦਾ
ਹੌਲ਼ੀ ਹੌਲ਼ੀ ਮਰਦਾ ਹੈ...

ਉਹ ਜੋ ਜਨੂੰਨ ਤੋਂ ਬਚਦਾ ਹੈ
ਚਿੱਟੇ ਦੀ ਥਾਂ ਕਾਲ਼ੇ ਨੂੰ ਤਰਜੀਹ ਦਿੰਦਾ ਹੈ
ਜੋ ਭਾਵਨਾਵਾਂ ਦੀ ਪੰਡ ਹੋਣ ਦੀ ਥਾਂ
ਇੱਕੋ ਜਿਹਾ ਚਿਹਰਾ ਬਣਾਈ ਰੱਖਦਾ ਹੈ
ਪਿਆਰ ਵਿੱਚ ਵੀ,
ਜਿਸ ਨੂੰ ਦੇਖ ਮੱਧਮ ਹੋ ਜਾਂਦੀ ਹੈ
ਤੁਹਾਡੀਆਂ ਅੱਖਾਂ ਦੀ ਰੋਸ਼ਨੀ
ਜੋ ਉਬਾਸੀ ਨੂੰ ਮੁਸਕਰਾਹਟ 'ਚ ਬਦਲ ਲੈਂਦਾ ਹੈ
ਜਿਸ ਨੂੰ ਹੌਲ ਪੈਣ ਲੱਗਦੇ ਹਨ
ਗਲਤੀਆਂ ਤੇ ਜਜ਼ਬਾਤਾਂ ਦਾ ਸਾਹਮਣਾ ਕਰਨ ਲੱਗੇ
ਹੌਲ਼ੀ ਹੌਲ਼ੀ ਮਰਦਾ ਹੈ...

ਉਹ ਜੋ ਚੀਜ਼ਾਂ ਨੂੰ ਉਲਟਾ-ਪੁਲਟਾ ਨਹੀਂ ਕਰਦਾ
ਜੋ ਕੰਮ ਕਰਦਾ ਖੁਸ਼ ਨਹੀਂ
ਜੋ ਇੱਕ ਸੁਪਨੇ ਦਾ ਪਿੱਛਾ ਕਰਦੇ ਹੋਏ
ਅਸਥਿਰਤਾ ਲਈ ਸਥਿਰਤਾ ਛੱਡਣ ਦਾ
ਖਤਰਾ ਨਹੀਂ ਉਠਾਉਂਦਾ
ਜੋ ਜ਼ਿੰਦਗੀ 'ਚ ਇੱਕ ਵਾਰ ਵੀ 'ਨਰੋਈ' ਸਲਾਹ ਨਹੀਂ ਠੁਕਰਾਂਉਂਦਾ
ਹੌਲ਼ੀ ਹੌਲ਼ੀ ਮਰਦਾ ਹੈ...
ਉਹ ਜੋ ਯਾਤਰਾਵਾਂ ਨਹੀਂ ਕਰਦਾ
ਜੋ ਪੜ੍ਹਦਾ ਨਹੀਂ
ਸੰਗੀਤ ਨਹੀਂ ਮਾਣਦਾ
ਖੁਦ ਵਿੱਚ ਕੋਈ ਸੁਹੱਪਣ ਨਹੀਂ ਦੇਖਦਾ
ਹੌਲ਼ੀ ਹੌਲ਼ੀ ਮਰਦਾ ਹੈ...
ਉਹ ਜੋ ਹੌਲ਼ੀ ਹੌਲ਼ੀ ਆਪਣਾ ਸਵੈਮਾਣ ਖਤਮ ਕਰ ਲੈਂਦਾ ਹੈ
ਖ਼ੁਦ ਦੀ ਮੱਦਦ ਪ੍ਰਵਾਨ ਨਹੀਂ ਕਰਦਾ
ਜੋ ਮਾੜੀ ਕਿਸਮਤ ਦੀਆਂ
ਕਦੇ ਨਾ ਰੁਕਣ ਵਾਲ਼ੀ ਬਾਰਿਸ਼ ਦੀਆਂ
ਸ਼ਿਕਾਇਤਾਂ ਕਰਦੇ ਹੋਏ ਦਿਨ ਕੱਟਦਾ ਹੈ
ਹੌਲ਼ੀ ਹੌਲ਼ੀ ਮਰਦਾ ਹੈ...

ਉਹ ਜੋ ਕੋਈ ਯੋਜਨਾ ਤਿਆਗ ਦਿੰਦਾ ਹੈ
ਸ਼ੁਰੂ ਕਰਨ ਤੋਂ ਪਹਿਲਾਂ ਹੀ
ਨਹੀਂ ਪੁੱਛਦਾ ਸਵਾਲ ਉਹਨਾਂ ਮਸਲਿਆਂ ਬਾਰੇ
ਜਿਹਨਾਂ ਬਾਰੇ ਉਸ ਨੂੰ ਪਤਾ ਨਹੀਂ
ਤੇ ਉਸ ਦਾ ਉੱਤਰ ਨਹੀਂ ਦਿੰਦਾ
ਜਿਸ ਬਾਰੇ ਉਹ ਜਾਣਦਾ ਹੁੰਦਾ ਹੈ
ਹੌਲ਼ੀ ਹੌਲ਼ੀ ਮਰਦਾ ਹੈ...

ਆਉ ਕੋਸ਼ਿਸ਼ ਕਰੀਏ
ਕਿਸ਼ਤਾਂ 'ਚ ਆਉਂਦੀ ਮੌਤ ਤੋਂ ਬਚੀਏ
ਖੁਦ ਨੂੰ ਯਾਦ ਦਵਾਉਂਦੇ ਹੋਏ
ਕਿ ਜ਼ਿੰਦਾ ਰਹਿਣ ਲਈ
ਸਾਹ ਲੈਣ ਤੋਂ ਵੱਧ ਕੋਸ਼ਿਸ਼ ਕਰਨੀ ਪੈਂਦੀ ਹੈ
ਤੇ ਸਿਰਫ਼ ਮੱਚਦਾ ਸਬਰ ਹੀ ਲੈ ਕੇ ਜਾਵੇਗਾ ਸਾਨੂੰ
ਸ਼ਾਨਾਮੱਤੀ ਖੁਸ਼ੀ ਤੱਕ...
ਪਾਬਲੋ ਨੇਰੂਦਾ

ਸ਼ਹੀਦ

ਨੌਜਵਾਨਾਂ ਦੀਆਂ ਲਾਸ਼ਾਂ
ਫਾਂਸੀ ਦੇ ਤਖਤਿਆਂ 'ਤੇ ਝੂਲਦੇ ਸ਼ਹੀਦ
ਗੋਲ਼ੀਆਂ ਨਾਲ਼ ਵਿੰਨੇ ਦਿਲ,
ਜਾਪਣ ਉਹ ਭਾਂਵੇਂ ਯੱਖ ਤੇ ਗਤੀਹੀਣ
ਪਰ ਜਿਉਂਦੇ ਹਨ ਕਈ ਹੋਰ ਥਾਂਈਂ
ਨਾ ਕਤਲ ਹੋਣ ਸਕਣ ਵਾਲ਼ੀ ਵੀਰਤਾ ਵਿੱਚ ਧੜਕਦੇ
ਐ ਸ਼ਹਿਨਸ਼ਾਹੋ,
ਉਹ ਜਿਉਂਦੇ ਹਨ ਹੋਰ ਨੌਜਆਨਾਂ ਅੰਦਰ
ਤੁਹਾਨੂੰ ਫੇਰ ਠਿੱਠ ਕਰਨ ਲਈ
ਉਹ ਜਿਉਂਦੇ ਹਨ ਆਪਣੇ ਭਰਾਵਾਂ ਅੰਦਰ
ਮੌਤ ਤਾਂ ਉਹਨਾਂ ਨੂੰ ਪਵਿੱਤਰ ਕਰਦੀ ਹੈ
ਨਵੀਆਂ ਬੁਲੰਦੀਆਂ 'ਤੇ ਪਹੁੰਚਾ ਦਿੰਦੀ ਹੈ।

ਆਜ਼ਾਦੀ ਲਈ ਕਤਲ ਹੋਇਆਂ ਦੀਆਂ
ਕਬਰਾਂ ਨਹੀਂ ਹੁੰਦੀਆਂ
ਉਹ ਤਾਂ ਅਜਿਹੇ ਮੁਕਾਮ ਹੁੰਦੇ ਹਨ
ਜਿੱਥੋਂ ਆਜ਼ਾਦੀ ਦੇ ਹੋਰ ਬੀਜ਼ ਪੁੰਗਰਦੇ ਹਨ
ਤੇ ਫੇਰ ਉਹਨਾਂ ਦੇ ਬਿਰਖਾਂ ਨੂੰ ਹੋਰ ਬੀਜ਼ ਪੈਂਦੇ ਹਨ
ਪੌਣਾਂ ਉਹਨਾਂ ਨੂੰ ਆਪਣੇ ਕੰਧਾੜੇ ਚੁੱਕ
ਦੂਰ-ਦੁਰਾਡੇ ਲੈ ਜਾਂਦੀਆਂ ਹਨ
ਬਰਫ਼ ਤੇ ਬਾਰਿਸ਼
ਕਰਦੀ ਹੈ ਉਹਨਾਂ ਦੀ ਪਰਵਰਿਸ਼

ਜਾਲਮਾਂ ਦੇ ਹਥਿਆਰ
ਦੇਹ-ਰਹਿਤ ਹੋਈਆਂ ਰੂਹਾਂ ਨੂੰ
ਕਰ ਨਹੀਂ ਸਕਦੇ ਬੇਅਸਰ
ਇਹ ਤਾਂ ਮੰਡਲਾਉਂਦੀਆਂ ਰਹਿੰਦੀਆਂ ਹਨ
ਧਰਤ 'ਤੇ ਅਦ੍ਰਿਸ਼
ਘੋਰ-ਮਸੋਰੇ ਕਰਦੀਆਂ
ਮਸ਼ਵਰੇ ਤੇ ਚੇਤਾਵਨੀਆਂ ਦੇਂਦੀਆਂ ਰਹਿੰਦੀਆਂ ਹਨ।

ਅਮਰੀਕੀ ਕਵੀ ਵਾਲਟ ਵਿਟਮੈਨ

Search This Blog

Contributors

  • ਨੌਜਵਾਨ ਭਾਰਤ ਸਭਾ
  • ਨੌਜਵਾਨ ਭਾਰਤ ਸਭਾ

Labels

  • ਪ੍ਰੈਸ ਬਿਆਨ (53)
  • ਘੋਲ਼ਾਂ ਦੇ ਪਿੜ (33)
  • ਹੱਥ ਪਰਚੇ (23)
  • hindi (20)
  • ਪੋਸਟਰ (10)
  • English (7)
  • ਨਾਹਰੇ (2)
  • ਵਿਚਾਰਕੀ (2)

Blog Archive

  • ►  2021 (2)
    • ►  June (2)
  • ►  2020 (52)
    • ►  December (1)
    • ►  November (3)
    • ►  September (7)
    • ►  August (1)
    • ►  July (2)
    • ►  June (3)
    • ►  May (4)
    • ►  April (4)
    • ►  March (17)
    • ►  February (5)
    • ►  January (5)
  • ►  2019 (38)
    • ►  December (17)
    • ►  November (12)
    • ►  October (1)
    • ►  September (5)
    • ►  August (2)
    • ►  March (1)
  • ►  2018 (6)
    • ►  August (1)
    • ►  June (1)
    • ►  March (3)
    • ►  February (1)
  • ►  2017 (5)
    • ►  December (2)
    • ►  September (1)
    • ►  April (1)
    • ►  January (1)
  • ►  2016 (1)
    • ►  August (1)
  • ►  2015 (6)
    • ►  December (1)
    • ►  August (1)
    • ►  March (2)
    • ►  January (2)
  • ▼  2014 (9)
    • ►  December (2)
    • ►  November (1)
    • ►  October (1)
    • ▼  September (1)
      • ਕਾਲਾ ਕਨੂੰਨ ਮਨਸੂਖ ਕਰਵਾਉਣ ਲਈ 1 ਅਕਤੂਬਰ ਨੂੰ ਬਰਨਾਲ਼ੇ ਪੁ...
    • ►  August (1)
    • ►  July (1)
    • ►  May (1)
    • ►  April (1)
  • ►  2013 (3)
    • ►  October (1)
    • ►  April (2)
  • ►  2011 (5)
    • ►  October (1)
    • ►  August (2)
    • ►  March (1)
    • ►  January (1)
  • ►  2008 (1)
    • ►  April (1)
Simple theme. Powered by Blogger.